ਸੰਧਾਰਾ ਉਡੀਕਦੀਏ ਭੈਣੇ , ਨੀ ਤੇਰਾ ਵੀਰ ਗਿਆ ਪ੍ਰਦੇਸ,

ਵਿੱਚ ਪ੍ਰਦੇਸਾਂ ਖਿਆਲ ਭੈਣ ਦੇ , ਦਰਦਮਈ ਹੋ ਗਈ ਭੇਸ।

ਸੰਧਾਰਾ ਉਡੀਕਦੀਏ ਭੈਣੇ , ਨੀ ਤੇਰਾ ਵੀਰ ਗਿਆ ਪ੍ਰਦੇਸ, 

ਹਾਏ ਨੀ ਤੇਰੇ ਚਾਅ ਅਧੂਰੇ , ਵੀਰ ਕਰੂ ਖੁਦ ਆਕੇ ਪੂਰੇ,

ਵੀਰ ਤੇਰਾ ਤਾਂ ਬੈਠਾ ਦੂਰ , ਮੋਹ ਵੀਰ ਦੇ ਬਹੁਤੇ ਗੂੜ੍ਹੇ

ਕੋਈਨਾ ਪੀਪੇ ਨੂੰ ਖੰਭਣੀ ਬੰਨੇ,ਵੀਰ ਹੋਵੰਦਾ ਕਰਦਾ ਘੇਸ,

ਸੰਧਾਰਾ ਉਡੀਕਦੀਏ ਭੈਣੇ , ਨੀ ਤੇਰਾ ਵੀਰ ਗਿਆ ਪ੍ਰਦੇਸ। 

ਸਾਈਕਲਮੋਟਰ ਜਾਂ ਕਾਰ ਤੇ ਆਵੇ,ਸੋਹਣੀ ਪੱਗ ਸਵਾਰ ਕੇ ਆਵੇ,

ਸੱਭ ਸਰੀਕਾ ਮੇਰਾ ਵੇਖੇ ਖੜ੍ਹਕੇ ਜੱਦ ਵੀਰ ਮੇਰਾ ਮੇਰੇ ਬਾਰ ਤੇ ਆਵੇ।

ਭਾਵੇ ਕੋਈ ਮਹਿੰਗੀ ਸੁਗਾਤ ਨਾ ਲਿਆਵੇ ਮੇਰਾ ਵੀਰ ਮੇਰਾ ਸੰਸਾਰ। 

ਸੰਧਾਰਾ ਉਡੀਕਦੀਏ ਭੈਣੇ , ਨੀ ਤੇਰਾ ਵੀਰ ਸਮੁੰਦਰਾਂ ਪਾਰ।

ਮੈਨੂੰ ਆਕੇ ਰੋਹਬ ਨਾਲ ਬੋਲੇ ,ਸਹਿਦ ਮਿਠਾਸ ਮੋਹ ਮਿਸਰੀ ਘੋਲੇ,

ਭਾਈਚਾਰੇ ਨੂੰ ਉਹ ਲੱਗੇ ਪਿਆਰਾ , ਜੋ ਗੁਲਾਬ ਨੇ ਹੋਣ ਪੱਤੇ ਖੋਲੇ।

ਉਮਰੋਂ ਤਾਂ ਭਾਵੇ ਨਿੱਕਾ ਅੜੀਓ , ਪਰ ਪਿਓ ਜਿਨ ਆਉਦੀ ਆਰ,

ਸੰਧਾਰਾ ਉਡੀਕਦੀਏ ਭੈਣੇ , ਨੀ ਤੇਰਾ ਵੀਰ ਸਮੁੰਦਰਾਂ ਪਾਰ।

📝 ਸੋਧ ਲਈ ਭੇਜੋ