ਸਭ ਸੰਘਰਸ਼ ਜੇ ਰੱਲ ਕਰਾਂਗੇ।

ਹਰ ਮੁਸ਼ਕਿਲ ਨੂੰ ਹੱਲ ਕਰਾਂਗੇ।

ਹੱਕਾਂ  ਲਈ ਜੋ  ਲੜਦੇ  ਲੋਕ,

ਸੱਚ ਲਈ ਉਹੀ ਖੜ੍ਹਦੇ ਲੋਕ।

ਆਪਣੇ ਹੱਕਾਂ ਦੀ ਗੱਲ ਕਰਾਂਗੇ।

ਹਰ ਮੁਸ਼ਕਿਲ ਨੂੰ ਹੱਲ ਕਰਾਂਗੇ।

ਜ਼ਾਬਰ  ਅੱਗੇ   ਨਹੀਂ  ਡਰਾਂਗੇ।

ਡਰਕੇ  ਘਰ 'ਚ  ਨਹੀਂ ਵੜਾਂਗੇ।

ਸੱਚ ਦੀ ਗੱਲ ਹਰ ਪਲ ਕਰਾਂਗੇ।

ਹਰ ਮੁਸ਼ਕਿਲ  ਨੂੰ ਹੱਲ ਕਰਾਂਗੇ।

ਲਾਠੀ,ਗੋਲੀ ਤੋਂ  ਨਹੀਂ ਹਾਂ ਡਰਦੇ।

ਇਹਦੇ ਮਾਰਿਆ ਨਹੀਂ ਹਾਂ ਮਰਦੇ।

ਸੀਨਾ ਤਾਣ ਇਹਦੇ ਵੱਲ ਕਰਾਂਗੇ।

ਹਰ  ਮੁਸ਼ਕਿਲ  ਨੂੰ ਹੱਲ ਕਰਾਂਗੇ।

ਸੁੱਤਾ ਹਾਕਮ ਕਿਵੇਂ ਜਗਾਉਣਾ?

ਲੁੱਚਾ ਜ਼ਾਬਰ ਕਿਵੇਂ ਡਰਾਉਣਾ?

ਸਭਦੇ ਏਕੇ ਨਾਲ ਚੱਲ ਕਰਾਂਗੇ।

ਹਰ ਮੁਸ਼ਕਿਲ ਨੂੰ ਹੱਲ ਕਰਾਂਗੇ।

ਅਮਰਪ੍ਰੀਤ ਜਦ ਰਹਾਂਗੇ ਇੱਕ।

ਜ਼ਾਲਮ ਦੀ ਭੰਨ ਦੇਵਾਂਗੇ ਹਿੱਕ।

ਹਰ ਕਦਮ ਜਿੱਤ ਵੱਲ ਕਰਾਂਗੇ।

ਹਰ ਮੁਸ਼ਕਿਲ ਨੂੰ ਹੱਲ ਕਰਾਂਗੇ।

ਸਭ ਸੰਘਰਸ਼ ਜੇ ਰੱਲ ਕਰਾਂਗੇ।

📝 ਸੋਧ ਲਈ ਭੇਜੋ