ਸੰਨ੍ਹਾਂ ਲਾਵਣ ਪਹਿਰੇਦਾਰ ਤੇ ਕੀ ਕਰੀਏ

ਸੰਨ੍ਹਾਂ ਲਾਵਣ ਪਹਿਰੇਦਾਰ ਤੇ ਕੀ ਕਰੀਏ

ਮੁਨਸਫ਼ ਹੋਵਣ ਡੰਡੀ ਮਾਰ ਤੇ ਕੀ ਕਰੀਏ

ਬੋਲਣ ਦਾ ਵਲ ਕੱਲ੍ਹ ਜਿਨ੍ਹਾਂ ਨੂੰ ਦੱਸਿਆ ਸੀ,

ਉਹ ਵੀ ਕਰਨ ਜੇ ਅੱਜ ਤਕਰਾਰ ਤੇ ਕੀ ਕਰੀਏ

ਜਿਹਨਾਂ ਤੇ ਸੀ ਗ਼ਮਖ਼ਾਰੀ ਦਾ ਮਾਨ, ਜੇ ਉਹਰਾਹ

ਦੀ ਬਣ ਜਾਵਣ ਦੀਵਾਰ ਤੇ ਕੀ ਕਰੀਏ

ਔਖੇ ਵੇਲੇ ਭਾਰ ਵੰਡਣ ਦੀ ਥਾਂ ਜੇਕਰ,

ਛੱਡ ਜਾਵਣ ਸਾਨੂੰ ਦਿਲਦਾਰ ਤੇ ਕੀ ਕਰੀਏ

ਜਿਨ੍ਹਾਂ ਦੇ ਨਾਂ ਆਪਣਾ ਜੀਵਨ ਲਾਇਆ ਸੀ,

ਪੁੱਛਣ ਨਾ ਜੇ ਉਹ ਵੀ ਸਾਰ ਤੇ ਕੀ ਕਰੀਏ

ਰਿਸ਼ਵਤ ਬਾਝੋਂ ਮਜ਼ਦੂਰੀ ਵੀ ਲੱਭਦੀ ਨਈਂ,

ਫਿਰੀਏ ਨਾ ਜੇ ਇੰਜ ਬੇਕਾਰ ਤੇ ਕੀ ਕਰੀਏ

ਉਹ ਦਿਨ-ਰਾਤੀ ਆਵਣ ਟੀ. ਵੀ. ਤੇ 'ਅਨਵਰ'

ਸਾਨੂੰ ਛਾਪਣ ਨਾ ਅਖ਼ਬਾਰ ਤੇ ਕੀ ਕਰੀਏ

📝 ਸੋਧ ਲਈ ਭੇਜੋ