ਸਾਂਵਲਾ ਜਿਹਾ ਓਹਦਾ ਰੰਗ ਹੈ ਭਾਅ ਜੀ
ਮਿਹਨਤਾਂ ਦੀ ਓਹ ਪੰਡ ਹੈ ਭਾਅ ਜੀ
ਘਰ ਦੀ ਨੀਂਹ ਵੀ ਓਹਨੂੰ ਈ ਆਖੋ
ਘਰ ਦੀ ਓਹ ਹਰ ਕੰਧ ਹੈ ਭਾਅ ਜੀ
ਬਾਹਰੋਂ ਨਿਰਾ ਓਹ ਨਿੰਮ ਵਰਗਾ ਜੇ
ਅੰਦਰੋਂ ਨਿਰੀ ਓਹ ਖੰਡ ਹੈ ਭਾਅ ਜੀ
ਸਾਡੇ ਭਾਅ ਦਾ ਰੱਬ ਹੈ ਮੰਨਿਆ
ਜੇ ਕਿਧਰੇ ਓਹ ਰਜ਼ਾਮੰਦ ਹੈ ਭਾਅ ਜੀ
ਬਾਪੂ ਸਿਰ ਤੇ ਸਾਰੀਆਂ ਐਸ਼ਾਂ
ਬਾਪੂ ਬਿਨਾਂ ਨਾ ਰੰਗ ਹੈ ਭਾਅ ਜੀ
ਓਹ ਘਰ ਨਰਕ ਤੋਂ ਘੱਟ ਨਹੀਂ ਹੁੰਦੈ
ਜਿੱਥੇ ਬਾਪੂ ਤੰਗ ਹੈ ਭਾਅ ਜੀ