ਸਾਰਾ ਜਗਿ ਜਾਣਦਾ

ਸਾਰਾ ਜਗਿ ਜਾਣਦਾ,

ਸਾਈਂ ਤੇਰੇ ਮਿਲਣ ਦੀ ਆਸ ਵੋ

ਮੇਰੇ ਮਨੁ ਮੁਰਾਦਿ ਏਹੋ ਸਾਈਆਂ,

ਸਦਾ ਰਹਾਂ ਤੇਰੇ ਪਾਸਿ ਵੋ ।ਰਹਾਉ।

ਦਰਸ਼ਨ ਦੇਹੁ ਦਇਆ ਕਰਿ ਮੋ ਕਉਂ,

ਸਿਮਰਾਂ ਮੈਂ ਸਾਸ ਗਿਰਾਸ ਵੋ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,

ਤੂੰ ਸਾਹਿਬ ਮੈਂ ਦਾਸ ਵੋ ।2।

📝 ਸੋਧ ਲਈ ਭੇਜੋ