ਮੈ ਕਦੀ ਅਪਣੇ ਪਿਓ ਦੀ ਪੱਗ ਦੇ 

ਬੋਝ ਹੇਠਾਂ ਨਹੀਂ ਰਹੀ। 

ਅਸਲ ਚ,

ਉਸਨੇ 

ਰਹਿਣ  ਹੀ ਨਹੀਂ ਦਿੱਤਾ। 

ਉਸ ਉੱਡਣ ਦਾ ਵਲ਼ ਦਸਿਆ 

ਤੇ ਚਿੜੀ ਨੇ ਅਪਣਾ 

ਆਸਮਾਨ ਲੱਭ ਲਿਆ

ਉਸ ਕਿਹਾ

ਕੁਝ ਵੀ  ਕਰਨ ਲਈ 

ਤੈਨੂੰ ਮੁੰਡਾ ਹੋਣ ਦੀ ਲੋੜ ਨਹੀਂ 

ਤੂੰ ਜੋ ਹੈ  

ਓਹ ਹੀ ਰਹੀਂ

ਤੇਰੇ ਅਪਣੇ 

ਕਨੂੰਨ ਤੇ ਅਸੂਲ ਹੋਣਗੇ

ਤੇਰੇ ਸਾਰੇ ਫ਼ੈਸਲੇ

ਮੈਨੂੰ ਕਬੂਲ ਹੋਣਗੇ। 

ਪਰ,

ਉਸ ਅੱਖ ਅੱਖ ਪਾ ਕੇ ਕਿਹਾ ਸੀ 

ਤੇਰਾ ਹੱਕ ਹੈ ਤੇਰੀ ਅਜ਼ਾਦੀ

ਬਸ ਜ਼ੁੰਮੇਵਾਰੀ  ਨਾਲ ਸਾਂਭੀਂ। 

ਬੜੀ ਬੇਬਾਕੀ ਨਾਲ

ਉਸ ਮੇਰਾ 

ਕਿਰਦਾਰ ਸਜਾਇਆ 

ਤੇ ਧੀ ਨੁੰ 

ਸਰਦਾਰ ਬਣਾਇਆ ...

📝 ਸੋਧ ਲਈ ਭੇਜੋ