ਸਾਰੀ ਜ਼ਿੰਦਗਾਨੀ

ਅਜ ਕਰਦੇ ਸਾਰੀ ਜ਼ਿੰਦਗਾਨੀ

ਉਮਰਾ ਦੇ ਸੈਅ ਬੱਦਲ ਕਾਲੇ, 

ਸੀਤ ਫੁਹਾਰਾਂ, ਤੇਰੇ ਹਵਾਲੇ 

ਜੋ ਥਲ ਦੇ ਬੁਲ੍ਹ ਪਹਿਲਾਂ ਚੁੰਮੇ

ਦੇ ਗ਼ਮ ਦਾ ਇਕ ਤੁਬਕਾ ਪਾਣੀ ।

ਹੂੰਝ ਕੇ ਕਿਰਨਾਂ, ਕਿਰਨਾਂ ਵਾਲਾ

ਤੁਰ ਗਿਆ, ਤੁਰ ਗਿਆ ਨਾਲ ਉਜਾਲਾ 

ਧੂੜ ਦੇ ਕਾਲੇ ਲੇਖ ਲਈ ਕਰ 

ਜਿੰਦ ਮੇਰੀ ਇਕ ਕਿਰਨ ਸੁਹਾਣੀ ।

ਕਲ੍ਹ-ਸੋਹਣੀ ਦੀ ਆਸ ਹੈ ਮੈਨੂੰ

ਇਸ਼ਕ ਸਫ਼ਲ ਧਰਵਾਸ ਹੈ ਮੈਨੂੰ 

ਕਲ੍ਹ ਦੀ ਆਸ ਤੇ ਕੌਣ ਜੀਏਗਾ 

ਜੇ ਅੱਜ ਦੀ ਹਰ ਚਿਣਗ ਬੁਝਾਣੀ।

ਅਜ ਕਰਦੇ ਸਾਰੀ ਜ਼ਿੰਦਗਾਨੀ ।

📝 ਸੋਧ ਲਈ ਭੇਜੋ