ਬਾਗ਼ ਮਹਿਕਦੇ ਏਸ ਜਹਾਨ ਅੰਦਰ,

ਕੋਈ ਲਾ ਜਾਵੇ ਕਈ ਪੁੱਟ ਜਾਵੇ। 

ਘਾਟਾ ਨਹੀਂ ਗੰਜ ਖ਼ਜ਼ਾਨਿਆਂ ਦਾ, 

ਕੋਈ ਜੋੜ ਜਾਵੇ ਕੋਈ ਲੁੱਟ ਜਾਵੇ । 

ਚਲੋ-ਚਲੀ ਦਾ ਇਹ ਸੰਸਾਰ ਕਹਿੰਦੇ, 

ਜਾਏ ਜਿਦ੍ਹੀ ਵੀ ਚੋਗ ਨਖੁੱਟ ਜਾਵੇ । 

ਬੜੀ ਨਾਜ਼ੁਕ ਮਿਜ਼ਾਜ ਸਰਕਾਰ “ਸਾਹਿਬ”, 

ਸੁਬ੍ਹਾ ਬਣੇ ਦੁਪਹਿਰ ਨੂੰ ਟੁੱਟ ਜਾਵੇ

📝 ਸੋਧ ਲਈ ਭੇਜੋ