ਸੰਤਾਲੀ 'ਚ ਸਾਰੇ

ਦੜੀ ਆਏ

ਢਾਕੇ ਪਹਾੜੀ ਚੋਟੀਆਂ

ਚੜ੍ਹੀ ਆਏ ਪੁਣਛਾ

ਸਰਸਤੀ ਪਿੱਛੈ ਰ੍ਹਈ ਗਈ

ਰਾਮ ਚੰਦ ਨੇ ਗਫੂਰੇ

ਦੋਸਤ ਕਿਆ

ਤੂੰ ਹੁਣ ਭਰਜਾਈ ਨੀ

ਮੇਰੀ ਭੈਣ ਐਂ

ਅਮਨ ਤੱਕ ਰੋਅ, ਮੈਂ ਛੋੜ

ਆਸਾਂ

ਹਰ ਦਿਨ ਡੰਗੇ,

ਦੋ ਸਾਲ ਲੰਗੇ

ਗਫੂਰਾ,

ਤ੍ਰੈ ਵਾਰ ਟੱਪੀ ਗਿਆ

ਪਤਾ ਲਿਆ

ਰਾਮ ਚੰਦੈ ਨਾ

ਫਿਰ ਗਿਆ ਸਰਸਤੀ

ਨਾਲ਼

ਉਸੀ ਛੋੜਨੇ ਰਾਮੇ ਨੇ

ਦਵਾਰ

ਘਰੈ ਨੀ ਬ੍ਹਾਰ ਹੋਰ ਸੀ

ਗਫੂਰੇ ਨਾ ਨੱਕ ਸੁੜੀ

ਗਿਆ

ਬਾਹਰੂੰ ਮੁੜੀ ਗਿਆ

ਖੁਸ਼ ਖੁਸ਼ ਸਰਸਤੀ

ਅੰਦਰ ਲੰਗੀ

ਖੁਸੇ ਡੰਗੀ

ਰਾਮੈ ਨੀ ਦੁਈ ਬ੍ਹੋਟੀ ਸੀ

ਮੌਤ ਆਨੀ ਐ

ਉਸੀ ਚ੍ਹਾਣੀ ਐ

ਬਗਾਨੀ ਐ

ਫੱਟੇ ਥੀਂ ਬੁਣ

ਉਸਨੀ ਗੁਦੜੀ ਚੋਂ

ਏਕ ਚੋਪ ਨਿਕਲਨੀ ਐ

ਅੰਡੀ ਨੀ ਮਾਰੀ

ਗੋਟੇ ਨਾ ਰੰਗ ਕਾਲਾ ਐ

ਰਾਮ ਚੰਦ ਆਲਾ ਐ

ਰਾਮ ਚੰਦ ਖੁਸ਼ ਐ

ਗਫੂਰੇ ਨੀ ਬ੍ਹੋਟੀ ਐ

ਕਿ ਭਰਜਾਈ

ਕੁਸ ਜਾਈ

ਮੁਸਲੀ ਚਿੱਤ ਹੋਈ ਗਈ

ਐ

ਕਿਸ ਵਿੱਤ ਹੋਈ ਗਈ ਐ

ਰਾਮੇ ਨੀ ਜਿੱਤ ਹੋਈ ਗਈ

ਐ

ਹਸਣੈ ਸਰਸਤੀ ਨਾ

ਨਾ ਹੋਣਾ ਦਸਣੈ

ਹੇਕ ਕੂੜਾ ਮਾਨ

ਸਰਸਤੀ ਕੀ ਕਾੜੀ ਗਿਐ

ਤ੍ਰੈ ਨਸਲਾਂ ਵਾਰੀ ਗਿਐ

ਰਾਮ ਚੰਦ ਹਾਰੀ ਗਿਐ

📝 ਸੋਧ ਲਈ ਭੇਜੋ