ਸਤਿਗੁਰਾਂ ਦਿੱਤੀ ਐਸੀ ਕੁਰਬਾਨੀ

ਸਤਿਗੁਰਾਂ ਦਿੱਤੀ ਐਸੀ ਕੁਰਬਾਨੀ, ਜਿਸਦੀ ਜਗ 'ਤੇ ਕੋਈ ਮਿਸਾਲ ਨਹੀਂ।

ਧਰਮ ਦੀ ਖਾਤਰ ਸੀਸ ਵਾਰਿਆ, ਕੋਈ ਕਰ ਸਕੇ ਐਸਾ ਕਮਾਲ ਨਹੀਂ।

ਔਰੰਗੇ ਨੇ ਸੀ ਹੁਕਮ ਸੁਣਾਇਆ, ਧੱਕੇ ਨਾਲ ਸੀ ਦੀਨ ਚਲਾਇਆ।

ਡਰ ਦਹਿਸ਼ਤ ਦਾ ਐਸਾ ਪਾਇਆ, ਕਰ ਸਕਿਆ ਕੋਈ ਵੀ ਸਵਾਲ ਨਹੀਂ।

ਸਤਿਗੁਰਾਂ ਦਿੱਤੀ ...........

ਕਸ਼ਮੀਰੀ ਪੰਡਿਤਾਂ ਹਾਲ ਸੁਣਾਇਆ, ਜਨੇਊ ਸਾਡਾ ਧੱਕੇ ਨਾਲ ਹੈ ਲਾਹਿਆ।

ਕੋਈ ਵੀ ਹੀਲਾ ਕੰਮ ਨਾ ਆਇਆ, ਸਾਡੇ ਜਿਊਣ ਦਾ ਕੋਈ ਵੀ ਹਾਲ ਨਹੀਂ।

ਸਤਿਗੁਰਾਂ ਦਿੱਤੀ ..........

ਧਰਮ ਸਾਡੇ ਦੀ ਹੋਂਦ ਬਚਾਓ, ਡੁੱਬਦੀ ਬੇੜੀ ਸਾਡੀ ਪਾਰ ਲਗਾਓ।

ਹਿੰਦ ਦੀ ਚਾਦਰ ਬਣ ਦਿਖਾਓ, ਤੁਹਾਡੇ ਬਿਨ ਕਰੇ ਕੋਈ ਸੰਭਾਲ ਨਹੀਂ।

ਸਤਿਗੁਰਾਂ ਦਿੱਤੀ ...........

ਸੁਣਕੇ ਗੱਲ ਗੁਰਾਂ ਫਰਮਾਇਆ, ਔਰੰਗੇ ਤਾਈਂ ਸੰਦੇਸ਼ ਪਹੁੰਚਾਇਆ।

ਜੇ ਦੀਨ ਮੇਰਾ ਉਹ ਬਦਲ ਨਾ ਪਾਇਆ, ਮੁੜ ਚੱਲੇ ਇਹ ਕੋਝੀ ਚਾਲ ਨਹੀਂ।

ਸਤਿਗੁਰਾਂ ਦਿੱਤੀ .............

ਚਾਂਦਨੀ ਚੌਂਕ ਵਿੱਚ ਸੀਸ ਵਾਰ ਗਏ, ਡੁੱਬਦੀ ਬੇੜੀ ਹਿੰਦ ਦੀ ਤਾਰ ਗਏ।

ਕਰ ਸਾਡੇ 'ਤੇ 'ਅਮਰ' ਉਪਕਾਰ ਗਏ, ਭੁੱਲ ਸਕਦੇ ਅਸੀਂ ਕਿਸੇ ਵੀ ਹਾਲ ਨਹੀਂ।

ਸਤਿਗੁਰਾਂ ਦਿੱਤੀ .........

ਧਰਮ ਦੀ ਖਾਤਰ...........

📝 ਸੋਧ ਲਈ ਭੇਜੋ