ਅਜ਼ੀਬ ਜਿਹੀ ਤੜਫਣ ਹੈ
ਇਸ ਦਿਲ ਅੰਦਰ
ਨਾ ਕੋਈ ਦੁੱਖ, ਨਾ ਕੋਈ ਗਮ
ਫਿਰ ਵੀ ਸਭ ਅਸ਼ਾਂਤ ਹੈ
ਇਉਂ ਲੱਗਦਾ ਜਿਓਂ ਮੇਰੇ ਅੰਦਰੋਂ
ਕੋਈ ਮੈਨੂੰ ਹੀ ਕੱਢ ਰਿਹਾ ਹੋਵੇ
ਕੋਈ ਮੈਨੂੰ ਉਜਾੜਨ ਦੀ
ਕੋਸ਼ਿਸ਼ ਕਰ ਰਿਹਾ ਹੋਵੇ
ਪਰ
ਮੈਂ ਨਹੀਂ ਉਜੜਾਂਗਾ
ਕਿਉਕਿ
ਮੈਂ ਸਿੱਖ ਲਿਆ ਏ ਹੁਣ
ਇਨ੍ਹਾਂ ਹਾਲਾਤਾਂ ਨੂੰ ਨਿਪਟਾਉਣ ਦਾ ਢੰਗ
ਇਹ ਮੇਰੇ ਤੇ ਹਾਵੀ ਹੋ ਸਕਦੇ ਨੇ
ਪਰ ਵਿਗਾੜ ਕੁਝ ਨਹੀਂ ਸਕਦੇ
ਆਪਣੇ ਸੁਪਨਿਆਂ ਉੱਤੇ
ਆਪਣੇ ਇਰਾਦਿਆਂ ਉੱਤੇ
ਮੈਂ ਸਥਿਰ ਸੀ
ਸਥਿਰ ਹਾਂ
ਸਥਿਰ ਰਹਾਂਗਾ
ਨਿਰੰਤਰ ਚੱਲਦਾ ਰਹਾਂਗਾ
ਵਗਦੇ ਪਾਣੀ ਵਾਂਗ
ਬਿਲਕੁਲ ਓਸੇ ਤਰ੍ਹਾਂ
ਜਿਓਂ
ਅੱਜ ਕੱਲ੍ਹ ਤੂੰ ਵਗ ਰਹੀ ਐਂ।