ਤੀਂਵੀਂਆਂ ਅੱਜ ਵੀ ਸਤੀ ਹੁੰਦੀਆਂ ।

ਨਾਨਕ ਪਾਤਸ਼ਾਹ ਜੀਓ ।

ਜ਼ਮਾਨੇ ਅੰਦਾਜ਼ ਬਦਲ ਲਏ ਨੇ ।

ਚੂੜੀਆਂ ਭੰਨ ਦੇਣ ਸਾਡੀਆਂ ।

ਕਲਾਈਆਂ ਸੁੰਨੀਆਂ ਕਰ ਦੇਂਦੇ ।

ਚਿੱਟੇ ਲੀੜੇ ਪੈਂਦੇ ਪਾਉਣੇ ।

ਅੰਦਰ ਗੁਲਾਬ ਵਾਂਗ ਖਿੜਦੇ

ਕੀ ਇਹ ਮੇਰਾ ਕੱਫਣ ਨਹੀਂ?

ਕੁਝ ਪਲ ਵਿੱਚ ਸੜ੍ਹ ਜਾਣਾ ।

ਮੈਨੂੰ ਸਹਿਜ ਜਿਹਾ ਜਾਪੇ ।

ਜਿਉਂਦੇ ਜੀਅ ਜਿਉਣ ਨਾ ਦੇਣਾ ।

ਆਪਣੀ ਜ਼ਿੰਦਗੀ ਮਰਜ਼ੀ ਨਾਲ ।

ਆਪਣੇ ਨਵੇਂ ਹਾਣੀ ਦੇ ਸੰਗ ।

ਕੀ ਮੈਂ ਸਤੀ ਨਹੀਂ ?

ਨਸ਼ਾ ਖਾ ਉਹ ਮਰ ਜਾਂਦੇ

ਵਿੱਚ ਜਵਾਨੀ ਗਲਤੀ ਕਰ ।

ਚਹਿਕਣਾ ਚਿੜੀ ਕਿਉਂ ਖੋਂਹਦੇ ?

ਬੰਦ ਕਰਨੇ ਪੈਂਦੇ ਹਾਸੇ ?

ਲਾਹੁਣੇ ਪੈਂਦੇ ਦੰਦਾਂ ਤੋਂ ਦੰਦਾਸੇ ?

ਜੋ ਅੰਦਰ ਹੱਸੀ ਜਾਂਦੇ ਨੇ ।

ਕੀ ਮੈਂ ਜਿਉਂਦੀ ਸੜੀ ਨਹੀਂ ?

ਕੀ ਮੈਂ ਸਤੀ ਨਹੀਂ ?

ਤੂੰ ਤੇ ਕੰਮ ਸੀ ਪੂਰਾ ਕੀਤਾ ।

ਰੱਬੀ ਰੂਹ 'ਚ ਧਰਤ ਆ ਕੇ ।

ਜ਼ਮਾਨੇ ਬਦਲ ਅਧੂਰਾ ਕੀਤਾ ।

ਕਿਉਂ ਆਖਾਂ ਤੂੰ ਵਾਪਿਸ ਆ ।

ਮੈਨੂੰ ਸਤੀ ਹੋਣੋਂ ਬਚਾ ।

ਮੈਂ ਆਪਣੀ ਜ਼ਿੰਦਗੀ ਖ਼ੁਦ ਜਿਉਣਾ

ਤੇ ਜ਼ਮਾਨੇ ਦੇ, ਅੰਦਾਜ਼ ਬਦਲਣੇ ਨੇ ।

ਜਦ ਔਰਤ ਆਈ ਤੇ ਆ ਜਾਵੇ ।

ਇਤਹਾਸ ਬਦਲਦੇ ਰਹੇ ।

'ਸਰਬ' ਕਲਮ ਨੂੰ  ਚੁੱਕ ਲਿਆ ।

ਇਤਿਹਾਸ ਬਦਲਣੇ ਮੈਂ ।

ਕਿਉਂਕਿ, ਤੀਂਵੀਂਆਂ ਅੱਜ ਵੀ ਸਤੀ ਹੁੰਦੀਆਂ ।

ਨਾਨਕ ਪਾਤਸ਼ਾਹ ਜੀਓ

ਜ਼ਮਾਨੇ ਅੰਦਾਜ਼ ਬਦਲ ਲਏ ਨੇ ।

📝 ਸੋਧ ਲਈ ਭੇਜੋ