ਬਰਕਤ ਹੋਵੇ ਹਰ ਦਰ ਪੇ , ਦਿੱਲਾਂ ਦੇ ਵਿੱਚ ਪਿਆਰ ਹੋਵੇ।

ਜ਼ੁਬਾਨੋ ਉੱਤਰੇ ਲਫਜ਼ਾਂ ਪੇ, ਜੀ ਫੁੱਲ ਚੜਾਉਣ ਨੂੰ ਤਿਆਰ ਹੋਵੇ।

ਪਿਉ ਬਾਬੇ ਲਈ ਆਦਰ ਹੋ, ਤੇ ਬੱਚਿਆ ਲਈ ਸਤਿਕਾਰ ਹੋਵੇ।

ਚੁੰਗਲੀ ਨਿੰਦਿਆ ਛੱਡ ਕੇ ਰੋਸੇ , ਖੁੱਸ਼ੀਆਂ ਦਾ ਭੰਡਾਰ ਹੋਵੇ।

ਜ਼ੁਬਾਨ ਨੂੰ ਕਦੇ ਕੌੜਾ ਕਰਨਾ, ਜਿਉ ਦਾਤੇ ਦੀ ਵੰਗਾਰ ਹੋਵੇ।

ਕੀ ਲੈਣਾ ਦਾਤੇ ਕੋਲੋ ,ਰੱਬ ਵੱਸਦਾ ਜਿਥੇ ਹੱਸਦਾ ਪਰਿਵਾਰ ਹੋਵੇ। 

ਹਰ ਘਰ ਵਿੱਚ ਖੁੱਸ਼ੀਆਂ ਵੱਸਣ, ਜਿੱਥੇ ਸੁੱਖਾ ਦੀ ਸਰਕਾਰ ਹੋਵੇ। 

ਉਹ ਦਰ ਚੰਗਾ ਲੱਗਦਾ, ਜਿੱਥੇ ਨਫ਼ਰਤ ਨੂੰ ਫਿਟਕਾਰ ਹੋਵੇ।

ਪਿਉ ਫਿਰ ਸਵਰਗ ਨੂੰ ਭੁੱਲਦਾ, ਜੇ ਬੱਚਾ ਆਗਿਆਕਾਰ ਹੋਵੇ।

ਮਾਂ ਨੂੰ ਵੀ ਫਿਕਰ ਨਾ ਰਹਿੰਦੀ , ਜੇ ਧੀ ਵੀ ਸਮਝਦਾਰ ਹੋਵੇ।

ਸਹੁਰਾ ਵੀ ਪਿਓ ਬਣ ਜਾਦਾ, ਜੇ ਦਿਲ ਦੇ ਵਿੱਚ ਸਤਿਕਾਰ ਹੋਵੇ।

ਸੱਸ ਵੀ ਮਾਂ ਬਣ ਜਾਂਦੀ, ਜੇ ਨੈਤਿਕਤਾ ਦਾ ਉੱਚਾ ਮਿਆਰ ਹੋਵੇ।

ਤਾਏ ਚਾਚੇ ਬਾਪ ਦੇ ਵਾਂਗਰ , ਜੇ ਅਪਣਤ ਦਾ ਖੁਮਾਰ ਹੋਵੇ।

ਹਰਅੱਖ ਤੋ ਪਿਆਰ ਹੀ ਡੁੱਲੇ, ਜੇ ਖੁੱਦ ਮੁਹੱਬਤੀ ਫਨਕਾਰ ਹੋਵੇ।

ਚੱਲ 'ਦਰਦੀ' ਵਸਾ ਲੈ ਦੁਨੀਆਂ, ਤੇ ਕਵਿਤਾ ਜਿਹਾ ਸੰਸਾਰ ਹੋਵੇ।

📝 ਸੋਧ ਲਈ ਭੇਜੋ