੧.ਸੱਤ ਪੋਹ ਦਾ ਦਿਨ ਜਦੋ ਆਣ ਖਿਲਿਆ…
ਤੁਰੇ ਜਾਦੇ ਰਸਤੇ 'ਚ ਗੰਗੂ ਮਿਲਿਆ।
੨.ਮਿਲਦਿਆਂ ਸਾਰ ਚਰਨਾਂ ਤੇ ਢਹਿ ਗਿਆ…
ਮਾਤਾ ਗੁਜ਼ਰੀ ਤੇ ਲਾਲ ਖੇੜੀ ਲੈ ਗਿਆ।
੩.ਹੋਇਆ ਸੀ ਹਨ੍ਹੇਰਾ ਜਦੋ ਅੱਧੀ ਰਾਤ ਨੂੰ…
ਲਾ ਗਿਆ ਕਲੰਕ ਬ੍ਰਾਹਮਣਾਂ ਜੀ ਜਾਤ ਨੂੰ।
੪.ਮੋਹਰਾਂ ਵਾਲੀ ਥੈਲੀ ਨੂੰ ਜਾਂ ਗੰਗੂ ਤੱਕਿਆ…
ਲ਼ਾਲਚ ਦੇ ਵਿੱਚ ਗਿਆ ਭੈੜਾ ਡੱਕਿਆ।
੫.ਮੋਹਰਾਂ ਵਾਲੀ ਥੈਲੀ ਚੁੱਕ ਵੱਸ ਕਰ ਲਈ…
ਮੰਨ 'ਚ ਵਿਊਤਾਂ ਤੇ ਸਕੀਮ ਘੜ੍ਹ ਲਈ।
੬.ਸਾਰੀਆਂ ਹੀ ਮੋਹਰਾਂ ਮੈੰ ਹੜੱਪ ਜਾਂਵਾਂਗਾਂ…
ਰੱਜ਼ਵੇ ਇਨਾਮ ਸਰਕਾਰੋਂ ਪਾਵਾਂਗਾਂ।