ਸੱਤਾਧਾਰੀ ਕਿਉਂ ਚੁੱਪ

ਸੱਤਾਧਾਰੀ ਕਿਉਂ ਚੁੱਪ ਹਨ  

ਲਾਸ਼ਾਂ ਦੇ ਢੇਰ ਉਪਰ ਰਾਜ ਕਰਨਾ ਹੈ  

ਜਦ ਦੇਸ਼ ਵਿਚ ਕੋਈ ਬਸ਼ਿੰਦਾ ਹੀ ਨਾ ਰਿਹਾ  

ਫਿਰ ਸਰਕਾਰ ਕਿਸ ਤੇ ਰਾਜ  ਕਰੇਗੀ 

ਕੀ ਤੁਸੀਂ ਆਦਮ ਤੇ ਹਵਾ ਦੇ ਜਾਏ ਨਹੀਂ ਹੋ 

ਕੀ ਤੁਹਾਨੂੰ ਨਹੀਂ  ਸੁਣਦੇ ਸਿਸਕੀਆਂ ਤੇ ਹਉਕੇ

ਸਾਹਾਂ ਨੂੰ ਤਰਸਦੀ ਖਲਕਤ  

ਮੋਢਿਆਂ ਤੇ ਲਾਸ਼ਾਂ ਢੋ ਰਹੇ ਲੋਕ  

ਕੀ ਤੁਹਾਨੂੰ ਨਹੀਂ ਪਤਾ ਰਾਜ ਧਰਮ ਦਾ  

ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਅੰਨ੍ਹੇ ਗੂੰਗੇ ਤੇ ਬੋਲ਼ੇ ਹੋ  

ਕਿੰਨੀ ਵਾਰ ਸਾਬਤ ਕਰੋਗੇ  

ਦਿੱਲੀ ਦੇ ਦੰਗੇ

 ਬੰਬਈ ਦੇ ਦੰਗੇ 

ਹਰ ਵਾਰ ਵੱਖ ਵੱਖ ਧਰਮਾਂ ਦੇ ਲੋਕ ਨਿਸ਼ਾਨਾ ਬਣਦੇ ਰਹੇ  

ਆਪਸ ਵਿੱਚ ਲੜਦੇ ਰਹੇ  

ਲੱਗ ਕੇ ਤੁਹਾਡੇ ਮਗਰ  

ਪਰ ਅੱਜ ਸਾਰਾ ਮੁਲਕ ਤੜਫ਼ ਰਿਹਾ ਹੈ  

ਗੰਗਾ ਵੀ ਲਾਸ਼ਾਂ ਦਾ ਭਾਰ ਨਹੀਂ ਸਹਾਰ ਪਾ ਰਹੀ  

ਦੇਵ ਨਦੀ ਦਾ ਹਾਲ ਕੀ ਹੋ ਗਿਆ  

ਕਿਉਂ ਨਹੀਂ ਜਾਗਦੀ ਤੁਹਾਡੀ ਜ਼ਮੀਰ  

ਖ਼ਾਸ ਨਹੀਂ ਆਉਂਦਾ ਤੁਹਾਨੂੰ  

ਤੁਸੀਂ ਸਭ ਕੁਝ ਵੇਚ ਦਿੱਤਾ  

ਦੇਸ਼ ਦਾ  

ਸਭ ਤੋਂ ਪਹਿਲਾਂ ਵੇਚਿਆ ਆਪਣਾ ਜ਼ਮੀਰ

📝 ਸੋਧ ਲਈ ਭੇਜੋ