ਸੁਣਦੇ ਨੇ ਲੋਕੀ ਗੱਲ, ਜੇਕਰ ਚੰਗੀ ਹੋਵੇ,
ਪਰ ਸੁਣਾਉਣ ਵਾਲਾ ਚਾਹੀਦਾ।
ਰੱਖ ਇੱਕ 'ਤੇ ਯਕੀਨ, ਇੱਕ ਵਿੱਚੋਂ ਮਿਲ ਜਾਣਾ,
ਪਰ ਧੰਨੇ ਵਾਂਗੂੰ ਪੱਥਰਾਂ 'ਚੋਂ, ਪਾਉਣ ਵਾਲਾ ਚਾਹੀਦਾ।
ਹੋ ਸਕਦੀਆਂ ਨੇ, ਮੋਈਆਂ ਕੌਮਾਂ ਵੀ ਸੁਰਜੀਤ,
ਪਰ ਮੋਈਆਂ ਕੌਮਾਂ ਵਿੱਚ ਜਾਨ, ਪਾਉਣ ਵਾਲਾ ਚਾਹੀਦਾ।
'ਸੱਤੇ ਸ਼ਿਵਗੜ੍ਹ ਵਾਲਿਆ',
ਚਿੜੀਆਂ ਅੱਜ ਵੀ ਲੜਦੀਆ ਨੇ, ਨਾਲ ਬਾਜ਼ਾਂ ਦੇ,
ਪਰ ਦਸਮੇਸ਼ ਪਿਤਾ ਵਾਗੂੰ, ਲੜਾਉਣ ਵਾਲਾ ਚਾਹੀਦਾ।