ਬੋਲ ਸ਼ਰੀਕਾ ਦੇ ਸੀਨੇ ਵਿੱਚ ਰਹਿਣ ਲੜਦੇ,
ਕੋਈ ਦਵਾਈ ਨਹੀਂ, ਇਹਨਾਂ 'ਤੇ ਕੰਮ ਕਰਦੀ।
ਕਈ ਦੁੱਖਾ ਦੀ ਦਾਰੂ ਹੁੰਦੀ ਮੈਂ ਸੁਣਿਆ,
ਬੰਦਾ ਸੰਭਲ ਕੇ ਪੀਵੇ ਜੇ, ਸ਼ਰਾਬ ਘਰਦੀ।
ਪੂਰੀ ਪਾਉਦਾ ਨਹੀਂ ਜਾ ਕੇ ਮੈਦਾਨ ਅੰਦਰ,
ਜਿਹੜੇ ਬੰਦੇ ਦੀ ਹੋਵੇ, ਜ਼ਮੀਰ ਡਰਦੀ।
'ਸ਼ਿਵਗੜ੍ਹ ਸੱਤਿਆ', ਸੀਨੇ ਵੱਜਦੀ ਠਾਹ ਕਰਕੇ,
ਗੋਲੀ ਹੈ ਨੀ, ਨੈਂਣਾ ਦੇ ਹਥਿਆਰ ਵਰਗੀ।