ਸੱਤੇ ਦੇ ਸ਼ੇਅਰ-(ਭਾਗ-11)

ਅਲਫ਼ ਇੱਕੋ, ਖਸਮ ਇੱਕੋ,

ਨਾ ਜ਼ਬਰ, ਜ਼ੇਰ, ਪੇਸ਼ ਦੀ ਗੱਲ ਕਰੀਏ।

ਸੱਜਣ ਪਰਖੇ, ਜੇ ਅਕੀਦਾ ਹੈ ਕਿੰਨਾ ਪੱਕਾ,

ਫਿਰ ਜਾਨ ਵੀ ਸੱਜਣ ਅੱਗੇ ਪੇਸ਼ ਕਰੀਏ।

ਦੋਵੇਂ ਹੱਥੀ, ਲੁਟਾਈਏ, ਮਾਇਆ ਨਾਗਣੀ ਨੂੰ,

ਦਿਲ ਨੂੰ ਅੰਦਰੋਂ ਇੰਨਾ ਦਰਵੇਸ਼ ਕਰੀਏ।

ਤੱਤਵ ਕਾਲ 'ਤੇ ਸ਼ੈਤਾਨ ਜਦ ਹੋਵੇ ਭਾਰੀ,

'ਸ਼ਿਵਗੜ੍ਹ ਸੱਤਿਆ' ਫਿਰ ਬਦੀ ਦੇ ਨਾਲ ਕਲੇਸ਼ ਕਰੀਏ।

📝 ਸੋਧ ਲਈ ਭੇਜੋ