ਸੱਤੇ ਦੇ ਸ਼ੇਅਰ-(ਭਾਗ-12)

ਅੱਲ੍ਹਾ,ਰਾਮ,ਵਾਹਿਗੁਰੂ ਪੈਗਾਮ ਇੱਕੋ,

ਲੋਕਾ ਪਾਈਆਂ ਇਹਦੇ ਵਿੱਚ ਵੰਡੀਆਂ ਨੇ।

ਗੰਦਾ ਲੰਗੋਟੇ ਦਾ ਹੋਵੇ ਭਲਵਾਨ ਜਿਹੜਾ,

ਉਹਨੇ ਕਦੋਂ ਜਿੱਤੀਆਂ ਝੰਡੀਆਂ ਨੇ।

ਪੁੱਛ ਉਹਨਾਂ ਨੂੰ ਸੁਹਾਗ ਨੇ ਕੀ ਹੁੰਦੇ,

ਚੜ੍ਹਦੀ ਉਮਰੇ ਜੋ ਹੋਈਆਂ ਰੰਡੀਆਂ ਨੇ।

ਗੱਲ ਦੂਜੇ ਦੀ ਦੂਜੇ ਕੋਲ ਕਰਨੀ,

'ਸ਼ਿਵਗੜ੍ਹ ਸੱਤਿਆ' ਤੇਰੀਆਂ ਇਹ ਗੱਲਾਂ ਨਾ ਚੰਗੀਆਂ ਨੇ। 

📝 ਸੋਧ ਲਈ ਭੇਜੋ