ਬੁਝਦੀ ਪਿਆਸ ਨਾ ਰੇਤਲੇ ਟਿੱਬਿਆਂ ਦੀ,
ਸੌ ਵਾਰ ਰਮਾਇਆ ਭਾਵੇ ਖੇਤ ਹੋਵੇ।
ਦੇਸੀ ਸਾਲ ਦਾ ਸਦਾ ਆਰੰਭ ਹੁੰਦਾ,
ਜਦੋ ਚੜ੍ਹਿਆ ਮਹੀਨਾ ਚੇਤ ਹੋਵੇ।
ਵਧਣਾ-ਫੁੱਲਣਾ ਕੀ ਹੁੰਦਾ, ਉਸ ਦੇਸ ਤਾਂਈ,
ਮਾਨਸਿਕਤਾ ਜਿੱਥੇ ਗੁਲਾਮੀ ਹੇਠ ਹੋਵੇ।
ਉਹ ਕੀ ਜਾਣੂ? ਬੰਬਲ ਨੇ ਕੀ ਹੁੰਦੇ,
ਵੱਟਿਆ ਜਿਸ ਨੇ ਕਦੇ ਨਾ ਖੇਸ ਹੋਵੇ।
'ਸ਼ਿਵਗੜ੍ਹ ਸੱਤਿਆ' ਉਹ ਘਰ ਕਾਮਯਾਬ ਨਹੀਂ ਹੁੰਦਾ,
ਜਿਸਦਾ ਬੇਗਾਨੇ ਲੋਕਾ ਨੂੰ ਭੇਤ ਹੋਵੇ।