ਸੱਤੇ ਦੇ ਸ਼ੇਅਰ-(ਭਾਗ-14)

ਹਰ ਕੋਈ ਸ਼ੀਸ ਝੁਕਾਉਂਦਾ ਏ,

ਏਸ ਜੱਗ 'ਤੇ ਮਹਾਨ ਬੰਦਿਆਂ ਨੂੰ।

ਸਦਾ ਲਾਹਨਤ ਤੇ ਫਿਟਕਾਰ ਪੈਂਦੀ,

ਏਸ ਜੱਗ 'ਤੇ ਮੰਦੇ ਬੰਦਿਆਂ ਨੂੰ।

ਜਿਹੜੇ ਹਮੇਸ਼ਾ ਘਾਟੇ ਵੱਲ ਜਾਵਣ,

ਬੰਦ ਕਰ ਦਿਓ ਐਸੇ ਧੰਦਿਆਂ ਨੂੰ।

'ਸ਼ਿਵਗੜ੍ਹ ਸੱਤਿਆ' ਜਿਹੜੇ ਬੋਲ ਨਾਲ ਕਿਸੇ ਨੂੰ ਠੇਸ ਪਹੁੰਚੇ,

ਐਸੇ ਬੋਲੀਏ ਨਾ ਬੋਲ ਮੰਦਿਆਂ ਨੂੰ।

📝 ਸੋਧ ਲਈ ਭੇਜੋ