ਸੱਤੇ ਦੇ ਸ਼ੇਅਰ-(ਭਾਗ-16)

    ਵਿਰਲੇ ਜਾਣਦੇ ਦਰਦ ਨੇ ਧੀਆਂ ਦੇ,

    ਲੋਹੜੀ ਮੁੰਡਿਆਂ ਦੀ ਜਿਆਦਾ ਮਨਾਉਣ ਲੋਕੀ।

    ਬਾਬਲ ਘਰ ਵੀ ਸੁੱਖ ਨਹੀਂ ਮਾਣ ਸਕਦੀ,

    ਬੇਗਾਨੇ ਘਰ ਦਾ ਅਖਾਣ ਸੁਣਾਉਣ ਲੋਕੀ।

    ਜਦ ਬੇਗਾਨੇ ਘਰ ਹੈ ਚਲੀ ਜਾਂਦੀ,

    ਵਾਂਗ ਗੈਰਾ ਦੇ ਪਿਆਰ ਜਤਾਉਣ ਲੋਕੀ।

    'ਸ਼ਿਵਗੜ੍ਹ ਸੱਤਿਆ' ਤਾਂਸ਼ ਦੀ ਖੇਡ ਵਾਂਗੂੰ,

     ਡਾਅਢਾ ਔਰਤ ਨਾਲ ਚਿੱਤ ਪਰਚਾਉਣ ਲੋਕੀ।

📝 ਸੋਧ ਲਈ ਭੇਜੋ