ਹਰ ਗੱਲ, ਸੋਚ ਸਮਝ ਕੇ ਨਹੀਂ ਹੁੰਦੀ,
ਕੁਝ ਗੱਲਾਂ ਵਿੱਚ, ਬੱਚਿਆਂ ਵਾਲਾ ਹਿਰਦਾ ਚਾਹੀਦਾ।
ਤੰਦ ਰਿਸ਼ਤਿਆਂ ਦੀ, ਇੰਨੀ ਨਾ ਕਮਜ਼ੋਰ ਕਰੀਂ,
ਨਿਭਣ ਤੋਂ ਪਹਿਲਾ, ਰਿਸ਼ਤਾ ਨਹੀਂਓ ਕਿਰਦਾ ਚਾਹੀਦਾ,
ਜਦੋਂ ਮਨ ਮੁਰਸ਼ਦ ਨਾਲ ਮਿਲਣਾ, ਗੱਲ ਤਦ ਬਣਨੀ,
ਕੱਲਾ ਮਣਕਾ ਮਾਲਾ ਦਾ, ਨਹੀਂਓਂ ਫਿਰਦਾ ਚਾਹੀਦਾ,
ਔਕਾਤ ਤੋਂ ਵੱਧਕੇ ਚੁੱਕੇ ਕਰਜੇ, ਮਾਰਦੇ ਨੇ 'ਸੱਤਿਆ'
ਬੰਦਾ ਇਹਨਾਂ ਵਿੱਚ ਨਹੀਂਓਂ, ਘਿਰਦਾ ਚਾਹੀਦਾ।