ਸੱਤੇ ਦੇ ਸ਼ੇਅਰ-(ਭਾਗ-19)

ਧਾਗਾ ਇਤਫ਼ਾਕ ਵਾਲਾ, ਜਿੱਥੇ ਹੋਵੇ ਢਿੱਲਾ,

ਖੇਰੂੰ-ਖੇਰੂੰ ਹੀ, ਸਾਰਾ ਪਰਿਵਾਰ ਹੋਜੇ।

ਦੁਸ਼ਮਣ ਲੱਭਣ ਦੀ, ਫਿਰ ਲੋੜ ਕੀ ਏ,

ਦੁਸ਼ਮਣ ਤੋਂ ਵੱਧਕੇ , ਜਦੋਂ ਯਾਰ ਹੋਜੇ।

ਰੂਹ ਤੱਕ, ਕਦੇ ਨਹੀਂਓਂ ਪਹੁੰਚ ਸਕਦਾ,

ਜਿਸਮ ਦੇ ਨਾਲ, ਜਿਸਨੂੰ ਪਿਆਰ ਹੋਜੇ।

ਧੀ-ਪੁੱਤ ਤੁਰਜੇ 'ਤੇ ਮਾਪੇ ਹੋਣ ਬੈਠੇ,

ਸੁੰਨਾ ਮਾਪਿਆਂ ਲਈ, 'ਸੱਤੇ' ਸੰਸਾਰ ਹੋਜੇ।

📝 ਸੋਧ ਲਈ ਭੇਜੋ