ਸੱਤੇ ਦੇ ਸ਼ੇਅਰ-(ਭਾਗ-2)

ਤਾਰੇ ਟੁੱਟੇ ਨਾ ਜੁੜਦੇ ਅੰਬਰਾਂ 'ਤੇ,

ਬੋਲੇ ਬੋਲ ਨਾ ਮੁੜਨ ਜੁਬਾਨ ਵਿੱਚੋਂ।

ਗਿਆਨ ਬੰਦੇ ਦਾ ਕਦੇ ਨਾ ਹੋਵੇ ਚੋਰੀ,

ਚੱਲੇ ਆਪੇ ਨਾ ਤੀਰ ਕਮਾਨ ਵਿੱਚੋਂ।

ਵੇਲਾ ਲੰਘਿਆ ਕਦੇ ਨਹੀਂਓਂ ਹੱਥ ਆਉਂਦਾ,

ਮੁੜਦਾ ਨਹੀਂ ਜੋ ਤੁਰ ਗਿਆ ਜਹਾਨ ਵਿੱਚੋਂ।

'ਸ਼ਿਵਗੜ੍ਹ ਸੱਤਿਆ', ਜਿਹੜੇ ਹੋਣ ਖੁਦਾ ਦੇ ਪਿਆਰੇ ਬੰਦੇ,

ਰੱਬ ਲੱਭਦੇ ਹਰ ਇਨਸਾਨ ਵਿੱਚੋਂ।

📝 ਸੋਧ ਲਈ ਭੇਜੋ