ਜਿਉਂਦਾ ਰਿਹਾ ਹਾਂ ਤੇਰੇ ਲਈ
ਜਰ-ਜਰ ਕੇ ਦੁੱਖੜਾ ਕਹਿਰ ਦਾ,
ਪਲ-ਪਲ ਬੀਤਦਾ ਗਿਆ ਜੀਵਨ
ਰਹਿ ਗਿਆ ਮਹਿਮਾਨ ਪਿਛਲੇ ਪਹਿਰ ਦਾ,
ਵਖ਼ਤ ਨੂੰ ਫੜ ਕੇ ਹੁਣ ਕਿੰਝ ਰੱਖਾਂ
ਭਲਾ ਵਖ਼ਤ ਵੀ ਫੜਿਆ ਠਹਿਰਦਾ,
ਲੁੱਟਿਆ ਏ ਲੋਕਾਂ ਫੜ-ਫੜ ਕੇ ਕੰਨੀਆਂ
ਹਨ੍ਹੇਰਾ ਜਿਹਾ ਸੀ ਵਖ਼ਤ ਉਹ ਦੁਪਹਿਰ ਦਾ,
ਮੈਂ ਸਿਆਹ ਰਾਤਾਂ 'ਚੋਂ ਚਾਨਣ ਤਲਾਸ਼ਿਆ
ਹਰ ਕੋਨੇ ਹਨ੍ਹੇਰਾ ਪਸਰਿਆ, ਇਹ ਹਾਲ ਤੇਰੇ ਸ਼ਹਿਰ ਦਾ,
ਕਰ ਵਾਅਦੇ ਸੀ ਜੇ ਮੁਕਰ ਜਾਣਾ,
ਦੇ ਜਾਂਦੀ ਪਿਆਲਾ 'ਸੱਤੇ' ਨੂੰ ਜ਼ਹਿਰ ਦਾ ।