ਡਾਉਲੇ ਉੱਤੇ ਸ਼ੇਰ ਪਵਾ ਕੇ, ਫੁੱਲਿਆ ਫਿਰਦਾਂ ਏ,
ਪਰਖਿਆ ਜਾਵੇਂਗਾ, ਇੱਕ ਦਿਨ ਵਿੱਚ ਮੈਦਾਨਾਂ ਦੇ।
ਲਾਟ ਤੇਜ ਜੇ ਹੋਵੇ, ਦੀਵਾ ਸੂਰਜ ਨਹੀਂ ਬਣਦਾ,
ਦੀਵੇ ਕੋਲੋ ਝੱਲ ਨਹੀਂ ਹੁੰਦੇ, ਵਾਰ ਤੂਫਾਨਾਂ ਦੇ।
ਪਿੱਠ ਵਿਖਾਉਣਾ ਕੰਮ ਨਹੀਂ ਹੁੰਦਾ, ਮਰਦ ਦਲੇਰਾਂ ਦਾ,
ਮਰਦ ਦਲੇਰ ਪੁਗਾਉਂਦੇ ਹੁੰਦੇ, ਬੋਲ ਜੁਬਾਨਾਂ ਦੇ।
'ਸ਼ਿਵਗੜ੍ਹ ਸੱਤਿਆ', ਕਿੱਥੋਂ ਉਹ ਕਿਰਦਾਰ ਭਾਲਦਾ ਏ,
ਲਾਲ ਲਹੂ ਵਿੱਚ ਘੁਲਗੇ, ਚਿੱਟੇ ਰੰਗ ਜਵਾਨਾਂ ਦੇ।