ਸੱਤੇ ਦੇ ਸ਼ੇਅਰ-(ਭਾਗ-4)

ਜਿਹੜੀ ਮਿੱਟੀ 'ਚ ਮੌਲਾ ਤੂੰ ਰੂਹ ਪਾਈ,

ਫਿਰਦੀ ਭੁਲਾਈ ਤੈਨੂੰ, ਤੇਰੀ ਬਣਾਈ ਮਿੱਟੀ।

ਚੜ੍ਹੀ ਜਵਾਨੀ 'ਚ ਨਾ ਰੱਬ ਦਾ ਖੌਫ ਖਾਧਾ,

ਰੱਬ ਯਾਦ ਆਇਆ, ਦਾੜ੍ਹੀ ਜਦ ਹੋਈ ਚਿੱਟੀ।

ਚੁੱਕ ਸ਼ਿਵਿਆ 'ਚ ਛੱਡ ਆਏ ਆਪਣੇ ਹੀ,

ਮਿਲੀ ਆਖਿਰਾਂ ਨੂੰ, ਮਿੱਟੀ ਦੇ ਵਿੱਚ ਮਿੱਟੀ।

ਵਜੂਦ ਬੰਦੇ ਦਾ ਕੀ ਹੈ 'ਸ਼ਿਵਗੜ੍ਹ ਸੱਤਿਆ' ਓਏ,

ਵਾ ਲੱਗਿਆਂ ਤੋਂ ਉੱਡ ਜਾਏ ਮਿੱਟੀ। 

📝 ਸੋਧ ਲਈ ਭੇਜੋ