ਸੱਤੇ ਦੇ ਸ਼ੇਅਰ-(ਭਾਗ-5)

ਫੁੱਲ ਦੁਨੀਆਂ 'ਤੇ ਹੋਣਗੇ ਲੱਖ ਸੋਹਣੇ,

ਪਰ ਸੋਹਣਾ ਫੁੱਲ ਗੁਲਾਬ ਦਾ ਏ।

ਦਰਿਆ ਦੁਨੀਆਂ 'ਤੇ ਲੱਖਾ ਹੀ ਵਗਦੇ ਨੇ,

ਪਰ ਸੋਹਣਾ ਇਤਿਹਾਸ ਝਨਾਬ ਦਾ ਏ।

ਸੱਤ ਸੁਰਾ 'ਚੋਂ ਸੰਗੀਤ ਦਾ ਜਨਮ ਹੁੰਦਾ,

ਪਰ ਮਿੱਠਾ ਸੁਰ ਰਬਾਬ ਦਾ ਏ।

'ਸ਼ਿਵਗੜ੍ਹ ਸੱਤਿਆ', ਕੋਈ ਕਰਮ ਕਮਾ ਚੰਗਾ,

ਤੈਨੂੰ ਪਲ ਦਾ ਪਤਾ ਨਾ ਬਾਅਦ ਦਾ ਏ।

📝 ਸੋਧ ਲਈ ਭੇਜੋ