ਆਮ ਹੋ ਜਾਇਓ, ਭਾਵੇਂ ਖਾਸ ਹੋ ਜਾਇਓ,
ਬਦਲਾਗੇਂ ਸਮਾਜ, ਐਸੀ ਆਸ ਹੋ ਜਾਇਓ।
ਇਹ ਜਿੰਦਗੀ ਐ, ਥੋੜੀ ਮਿਹਨਤ ਮੰਗਦੀ ਐ,
ਨਿੱਕੀ-ਨਿੱਕੀ ਗੱਲ 'ਤੇ ਨਾ, ਹਤਾਸ਼ ਹੋ ਜਾਇਓ।
ਰਾਤ ਦੁੱਖਾਂ ਦੀ ਲੰਘੀ, ਚਲੋ ਕੋਈ ਗੱਲ ਨਹੀਂ,
ਬਦਲਾਗੇਂ ਕੱਲ੍ਹ, ਐਸੀ ਪ੍ਰਭਾਤ ਹੋ ਜਾਇਓ।
'ਸ਼ਿਵਗੜ੍ਹ ਸੱਤਿਆ', ਸੋਚਾ ਵਿੱਚ ਖੜੋਤ, ਮਨਜੂਰ ਨਹੀਂ ਸਾਨੂੰ,
ਸੰਤ ਰਾਮ ਉਦਾਸੀ ਜਾਂ ਫਿਰ ਪਾਸ਼ ਹੋ ਜਾਇਓ।