ਸੱਤੇ ਦੇ ਸ਼ੇਅਰ-(ਭਾਗ-7)

ਪੜ੍ਹ ਕੇ ਹਿਸਾਬ, ਖਾਵੇ ਘਾਟੇ ਸੌਦਿਆਂ 'ਚੋਂ,

ਅਨਪੜ੍ਹ ਚੰਗਾ ਹੋਊ, ਇਹੋ ਜਿਹੇ ਪੜ੍ਹਾਕੂ ਤੋਂ।

ਪਿੱਠ ਜੋ ਵਿਖਾਵੇ, ਜਾ ਕੇ ਜੰਗ ਦੇ ਮੈਦਾਨ ਵਿੱਚ,

ਆਮ ਬੰਦਾ ਚੰਗਾ ਹੋਊ, ਇਹੋ ਜਿਹੇ ਲੜਾਕੂ ਤੋਂ।

ਡੁੱਬਦੇ ਹੋਏ ਬੰਦੇ ਦੀ, ਜੋ ਜਾਨ ਨਾ ਬਚਾਵੇ,

ਸ਼ੈਤਾਨ ਹੀ ਚੰਗਾ ਹੋਊ, ਇਹੋ ਜਿਹੇ ਤੈਰਾਕੂ ਤੋਂ।

ਯਾਰਾ ਨਾਲ ਰਹਿ ਕੇ, ਆਖੇ ਯਾਰਾ ਨੂੰ ਜੋ ਮਾੜਾ,

'ਸ਼ਿਵਗੜ੍ਹ ਸੱਤਿਆ', ਦੁਸ਼ਮਣ ਚੰਗਾ ਹੋਊ, ਇਹੋ ਜਿਹੇ ਚਲਾਕੂ ਤੋਂ।   

📝 ਸੋਧ ਲਈ ਭੇਜੋ