ਸੱਤੇ ਦੇ ਸ਼ੇਅਰ-(ਭਾਗ-8)

ਡੰਡਾ ਪੀਰ ਹੈ, ਵਿਗੜਿਆਂ ਤਿਗੜਿਆਂ ਦਾ,

ਇਹਦੇ ਬਿਨਾਂ ਹੋਰ ਕੋਈ ਢੰਗ ਹੈ ਨੀ।

ਵਾਂਗ ਰੱਸੀਆ ਦੇ ਲੋਕੀ ਕੰਮ ਲੈਂਦੇ,

ਜਿਹੜੇ ਸੱਪ ਦੇ ਮੂੰਹ ਵਿੱਚ ਦੰਦ ਹੈ ਨੀ।

ਦੱਸੋ ਕਾਹਦਾ ਮਿਸਤਰੀ ਜਹਾਨ ਉੱਤੇ,

ਪੂਰੇ ਜੀਹਦੇ ਕੋਲ ਆਪਣੇ ਸੰਦ ਹੈ ਨੀ।

'ਸ਼ਿਵਗੜ੍ਹ ਸੱਤਿਆ', ਆਖਿਰ ਨੂੰ ਪਛਤਾਉਂਦਾ ਏ,

ਜਿਹੜਾ ਬੰਦਾ ਸਮੇਂ ਦਾ ਪਾਬੰਦ ਹੈ ਨੀ।

📝 ਸੋਧ ਲਈ ਭੇਜੋ