ਸੱਤੇ ਦੇ ਸ਼ੇਅਰ-(ਭਾਗ-9)

ਲੱਕੜ ਵਾਲੀ ਆਰੀ ਦੇ, ਇੱਕ ਪਾਸੇ ਦੰਦੇ ਨੇ,

ਪਰ ਦੋ ਪਾਸੇ ਦੰਦੇ, ਦੁਨੀਆਂ ਵਾਲੀ ਆਰੀ ਦੇ।

ਲੱਚਰਤਾ ਦੀ ਜੀਹਦੇ ਗੀਤਾਂ 'ਚੋਂ ਝਲਕ ਪਵੇ,

ਦੁਰ ਫਿੱਟੇ ਮੂੰਹ, ਇਹੋ ਜਿਹੇ ਲਿਖਾਰੀ ਦੇ।

ਤੁਰਦਾ ਫਿਰਦਾ ਬੰਦਾਂ ਤੁਰਜੇ, ਚੰਗਾ ਰਹਿੰਦਾ ਏ,

ਪਾਵੇ ਨਾ ਰੱਬ ਵੱਸ ਕਦੇ, ਲੰਮੀ ਬਿਮਾਰੀ ਦੇ।

ਯਾਰ ਦੇ ਘਰ ਜਾ ਕੇ, ਜੋ ਮੈਲੀ ਅੱਖ ਰੱਖਦਾ ਏ,

ਲੱਖ ਲਾਹਨਤਾ 'ਸੱਤਿਆ' ਐਸੀ ਯਾਰੀ ਦੇ।

📝 ਸੋਧ ਲਈ ਭੇਜੋ