ਸਾਉਣ ਮਹੀਨੇ ਕਾਲੇ ਬੱਦਲ, ਮੁੜਕੇ ਫੇਰ ਨੇ ਔੜੇ

ਸਾਉਣ ਮਹੀਨੇ ਕਾਲੇ ਬੱਦਲ, ਮੁੜਕੇ ਫੇਰ ਨੇ ਔੜੇ

ਮੈਂ 'ਦੀਨਾਰ' 'ਰਿਆਲ' ਕੀ ਕਰਨੇ, ਪਾ ਵਤਨਾਂ ਵਲ ਮੋੜੇ

ਚੰਨ ਉਨ੍ਹਾਂ ਦੇ ਪੈਰਾਂ ਹੇਠਾਂ, ਜਿਹੜੇ ਉਦਮ ਕਰਦੇ,

ਹਿੱਕ ਤੋਂ ਬੇਰ ਨੂੰ ਚੁੱਕ ਨਾ ਸੱਕਣ, ਧੁਰ ਦਰਗਾਹੋਂ ਕੋੜ੍ਹੇ

ਪਰੇਮ ਨਗਰ ਦੇ ਕਾਇਦੇ-ਕੁੱਲੇ, ਦੁਨੀਆਂ ਨਾਲੋਂ ਵੱਖਰੇ,

ਗੂੜ੍ਹੀ ਹੁੰਦੀ ਹੋਰ ਮੁਹੱਬਤ, ਪੈਂਦੇ ਜਦੋਂ ਵਿਛੋੜੇ

ਇਸ਼ਕ ਸਮੁੰਦਰ ਦੇ ਵਿੱਚ ਬੀਬਾ, ਸੋਚ ਸਮਝ ਕੇ ਉੱਤਰੀਂ,

ਉੱਘ-ਸੁੱਘ ਇਹਦੀ ਕਿਤੇ ਨਾ ਲੱਭੀ, ਕਿੰਨੇ ਪੂਰ ਨੇ ਰੋੜ੍ਹੇ

ਅੱਗੇ ਜ਼ਖ਼ਮੋਂ-ਜ਼ਖ਼ਮ 'ਦੀਵਾਨਾ' ਪੱਥਰ ਹੋਰ ਨਾ ਮਾਰੋ,

ਜੇ ਅਪਣਾ ਝੱਸ ਪੂਰਾ ਕਰਨੈਂ, ਮਾਰੋ ਰੂੰ ਦੇ ਗੋਹੜੇ

📝 ਸੋਧ ਲਈ ਭੇਜੋ