ਲੈਲਾ ਦੀ ਜਦ ਬੁੱਕਲ ਵਿਚੋਂ, ਮਜਨੂੰ ਮੂੰਹ ਵਿਖਾਇਆ

ਛਣਕੇ ਚੂੜੇ ਪਈ ਮਧਾਣੀ, ਦੁਨੀਆ ਰੰਗ ਵਟਾਇਆ

ਬੱਚੇ ਨੂੰ ਕਢ ਕੁਤ ਕਤਾੜੀ, ਬੋਲੀ ਮਾਂ : 'ਉੱਠ ਚੰਨਾ !

ਖੇਡਾਂ ਲੈ ਕੇ ਤੇਰੀ ਖਾਤਰ, ਓਹ ਸਵੇਰਾ ਆਇਆ ।'

📝 ਸੋਧ ਲਈ ਭੇਜੋ