ਸਵਰੂਪ ਸੀ ਉਹ

ਸਾਰੇ ਰੂਪ ਸਨ ਓਹਦੇ

ਭਰ ਜੋਬਨ ਮੁਟਿਆਰ

ਡੁੱਲਦਾ ਰੂਪ -ਮਹਿਕਦਾ ਬਦਨ

ਟੁਰਦੀ ਤਾਂ ਧਰਤ ਹਿੱਲਦੀ

ਮੁਸਕਰਾਂਦੀ ਤਾਂ ਸਿਤਾਰੇ ਕਿਰਦੇ

ਉਹ ਹੱਸਦੀ

ਤਾਂ ਫੁੱਲ ਖਿੜ੍ਹਦੇ ਸਨ-

ਗੁਲਜ਼ਾਰਾਂ ਮਹਿਕਦੀਆਂ ਸਨ-

ਪਲਕ ਢੋਹਦੀਂ ਤਾਂ ਹਨ੍ਹੇਰ ਪੈ ਜਾਂਦਾ-

ਕਾਲੀਆਂ ਘਟਾਵਾਂ ਵਹਿੰਦੀਆਂ ਸਨ-

ਉਹਦੇ ਵਾਲਾਂ ਚੋਂ

ਚੰਨ ਝਾਕਦਾ ਸੀ ਓਹਦੀਆਂ ਅੱਖਾ ਚੋਂ

ਧੌਣ ਮੋੜ੍ਹਦੀ ਤਾਂ ਅੰਬਰ ਘੁੰਮਦਾ-

ਦੋ ਸੂਰਜ ਛੁਪੇ ਹੋਏ ਸਨ-ਛਾਤੀ ਓਹਦੇ

ਚੱਲਦੀ ਤਾਂ ਢਾਕੇ ਘੜਾ ਰੱਖ ਕੇ

ਸਖ਼ੀਆਂ ਸੰਗ ਨਹਾਉਂਦੀ

ਤਾਂ ਪੰਛੀ ਚੁੱਪ ਬੈਠ ਦੇਖਦੇ

ਪਾਣੀ ਤੇ ਤਰਦੀ ਤਾਂ ਸਾਗਰ ਤਰੰਗਾਂ ਨਾਲ ਰੱਜਦੇ

ਭਿੱਜੇ ਸਰੀਰ ਚੋਂ ਦੁਪਹਿਰ ਖਿੜ੍ਹਦੀ

ਦੀਪਕ ਜਗਦੇ

ਲਾਟਾਂ ਬਦਮਸਤ ਮਚਦੀਆਂ-

ਪਾਣੀਆਂ ਨੂੰ ਅੱਗ ਲੱਗਦੀ-

ਭਾਂਬੜ ਬਲਦੇ-

ਕਿਸੇ ਚੰਦ ਦਾ ਦਿੱਲ ਡੋਲਦਾ

ਹਵਸ ਸੁਲਗਦੀ

ਪਵਨ ਰਾਗ ਛਿੜ੍ਹਦੇ

ਗੀਤ ਬਣਦਾ-ਤਰਨਮ ਖਿੱਲਰਦੀ

ਸ਼ਾਮ ਦੀ ਕੁੱਖ ਪਲਦੀ-

ਬੇਅਰਾਮ ਰਾਤ ਚੈਨ ਨਾਲ ਸੌਂਦੀ-

ਆਲੇ ਦੁਆਲੇ ਤਾਰੇ ਟਿਮਟਮਾਂਦੇ-

ਪੱਤੇ ਪੱਖੀਆਂ ਝੱਲਦੇ-

ਹਵਾ ਰੁਮਕਦੀ ਸੌਂ ਜਾਂਦੀ-

ਅੱਗ ਅੱਗ ਡੁੱਬਦੀ

ਰੋਜ਼ ਹੈ ਮਰਦੀ-ਕੀ ਨਾ ਕਰਦੀ

📝 ਸੋਧ ਲਈ ਭੇਜੋ