ਸਆਦਤ ਹਸਨ ਮੰਟੋ ਦੇ ਨਾਂ

ਮੈਨੂੰ ਮੇਰਾ ਅੱਖਰ ਅੱਖਰ ਮੋੜ ਦਿਓ 

ਨਫ਼ਰਤ ਦੇ ਮੁੱਲ ਮੈਂ ਜੋ ਸੱਚ ਦਾ ਸੌਦਾ ਕੀਤਾ 

ਉਹ ਮੈਨੂੰ ਮਨਜ਼ੂਰ ਨਹੀਂ

ਸੱਚ ਨਾਲੀ ਵਿਚ ਡਿਗਿਆ

ਕੋਈ ਸ਼ਰਾਬੀ ਹੋ ਸਕਦਾ ਏ

ਤੇ ਸੂਲੀ ਤੇ ਟੰਗਿਆ ਮਾਹੀ ਪਲ ਵੀ

ਤੇ ਵਿਕਦੇ ਹੋਏ ਮਾਸ ਦਾ ਜ਼ਖ਼ਮੀ ਪਰਛਾਵਾਂ ਵੀ 

ਤੇ ਜਦ ਕੋਈ ਮਰਦ ਕਿਸੇ ਔਰਤ ਦਾ ਮੁੱਲ ਭਰਦਾ ਏ 

ਰਿਸ਼ਤੇ ਨਾਲੀ ਵਿਚ ਮੂੰਹ ਪਰਨੇ ਡਿੱਗ ਪੈਂਦੇ ਨੇ 

ਮੈਥੋਂ ਆਪਣੀ ਨਫ਼ਰਤ ਲੈ ਲਓ

ਤੇ ਮੇਰਾ ਸੱਚ ਮੈਨੂੰ ਮੋੜ ਦਿਓ

ਮੈਂ ਗਾਲੀ ਦਿੱਤੀ ਨਹੀਂ

ਸੁਣੀ ਏਂ

ਮੈਂ ਜਿਸਮਾਂ ਦੀ ਭੁਰਦੀ ਕੰਧ 'ਚੋਂ

ਸਿੰਮਦੇ ਲਹੂ ਨੂੰ

ਪੀਤਾ ਨਹੀਂ 

ਲਿਖਿਆ ਏ...!

📝 ਸੋਧ ਲਈ ਭੇਜੋ