ਸੇ ਸਾਬਤ ਇਸ਼ਕ ਉਸੇ ਦਾ ਹੋਇਆ

ਸੇ ਸਾਬਤ ਇਸ਼ਕ ਉਸੇ ਦਾ ਹੋਇਆ, ਜਿਸ ਪਿਛੇ ਕਦਮ ਨ ਧਰਿਆ ।

ਹਰ ਦਮ ਕਦਮ ਸਵਾਇਆ ਅਗੇ, ਜਿਥੋਂ ਤਾਈਂ ਸਰਿਆ ।

ਹਿਰਸ ਹਵਾਇ ਦੁਨੀਆਂ ਦੀ ਛਡੀ, ਲੜ ਲਗ ਕਾਮਲ ਦੇ ਤਰਿਆ ।

ਸੰਤਰੇਣ ਨੁਕਤਾ ਹਥ ਆਇਆ, ਜਾਂ ਇਲਮ ਬੇਨੁਕਤਾ ਪੜ੍ਹਿਆ ।

📝 ਸੋਧ ਲਈ ਭੇਜੋ