ਸੇ-ਸਾਬਤ ਦੀਨ ਅਸਾਡੜਾ ਈ

ਸੇ-ਸਾਬਤ ਦੀਨ ਅਸਾਡੜਾ ਈ,

ਇੱਕ ਰਾਂਝੇ ਦਾ ਕੌਲ ਪਛਾਣ ਨਾਹੀਂ

ਧਾਂ ਧਾਂ ਦਮਾਮੜਾ ਇਸ਼ਕ ਵਾਲਾ,

ਮੈਕੂੰ ਲੈਲਾ ਦੇ ਵਾਂਗ ਸਿਆਣ ਨਾਹੀਂ

ਮੈਂਡੇ ਭਾਹ ਪਿਆ ਪੰਧ ਇਸ਼ਕ ਵਾਲਾ,

ਮਜਨੂੰ ਵਾਂਗ ਡਿੱਠਾ ਬੀਆਬਾਨ ਨਾਹੀਂ

ਅਲੀ ਹੈਦਰ ਯਾਰ ਪਿਆਰੜੇ ਨੂੰ,

ਮਜਲਸ ਵਿਚ ਮੈਂਡੇ ਵਲ ਧਿਆਨ ਨਾਹੀਂ ।੪।

📝 ਸੋਧ ਲਈ ਭੇਜੋ