ਸੇ-ਸਾਬਤ ਇਸ਼ਕ ਤਿਨ੍ਹਾਂ

ਸੇ-ਸਾਬਤ ਇਸ਼ਕ ਤਿਨ੍ਹਾਂ ਨੇ ਲੱਧਾ,

ਜਿਨ੍ਹਾਂ ਤਰੱਟੀ ਚੌੜ ਚਾ ਕੀਤੀ ਹੂ

ਨਾ ਓਹ ਸੂਫ਼ੀ ਨਾ ਓਹ ਭੰਗੀ,

ਨਾ ਸਜਦਾ ਕਰਨ ਮਸੀਤੀਂ ਹੂ

ਖਾਲਸ ਨੀਲ ਪੁਰਾਣੇ ਉਤੇ,

ਨਹੀਂ ਚੜ੍ਹਦਾ ਰੰਗ ਮਜੀਠੀ ਹੂ

ਕਾਜ਼ੀ ਆਣ ਸ਼ਰਹ ਵਲ ਬਾਹੂ,

ਕਦੇ ਇਸ਼ਕ ਨਮਾਜ਼ ਨਾ ਕੀਤੀ ਹੂ

📝 ਸੋਧ ਲਈ ਭੇਜੋ