ਸੇ-ਸਵਾਬ ਪਾਂਹਦੀ ਮੇਰਾ ਦਿਉ ਸੁਨੇਹਾ

ਸੇ-ਸਵਾਬ ਪਾਂਹਦੀ ਮੇਰਾ ਦਿਉ ਸੁਨੇਹਾ ।

ਮੈਂਡਾ ਪਟ ਪਾਬੜੀ ਪਈਆਂ ਘਾਟੀ ਖਾ ਲੇਹਾ ।

ਜਿੰਦ ਆ ਲਬਾਂ ਤੇ ਅਟਕੀ ਮੈਂ ਤਾਂ ਵਤ ਇਲਾਜ ਕੇਹਾ ।

ਓਥੇ ਹਾਲ ਹਾਲ ਕਰਨਾ ਏਹੋ ਵੇਖ ਹਾਲ ਅਵੇਹਾ ।

ਜੇਹਾ ਆਪ ਵੇ ਸੁਣਿਆ ਕਰ ਫਜ਼ਲ ਓਹੋ ਜੇਹਾ ।

ਅਲੀ ਹੈਦਰ ਏਵੇਂ ਚੋਖੀ ਜੇ ਯਾਰ ਭਾਵੇ ਏਹਾ ।੧।

📝 ਸੋਧ ਲਈ ਭੇਜੋ