ਸੇ-ਸਿੱਕਾ ਨਿਜ਼ਾਮ ਉਲਮੁਲਕ ਦਾ ਏ

ਸੇ-ਸਿੱਕਾ ਨਿਜ਼ਾਮ ਉਲਮੁਲਕ ਦਾ ਏ,

ਇਹ ਨੈਣ ਮੈਂਡੇ ਬਾਦਸ਼ਾਹ ਦੇ ਨੇ ।

ਆਪ ਸਲੂਣੇ ਭਾਵੇਂ ਮਿੱਠੇ,

ਮੁਨਕਰ ਲੂਣ ਦੇ ਰਾਹ ਦੇ ਨੇ ।

ਕਰ ਮਨਸੂਬਾ ਦਿੱਲੀ ਲੁਟੇਂਦੇ,

ਇਹ ਅਮੀਰ ਸਿਪਾਹ ਦੇ ਨੇ ।

ਹੈਦਰ ਦੌਰ ਕਮਰ ਭੀ ਸਦਕੇ,

ਉਸ ਮੂੰਹ ਸੋਹਣੇ ਮਾਹ ਦੇ ਨੇ ।੪।

📝 ਸੋਧ ਲਈ ਭੇਜੋ