ਸੀਨ-ਸਬਕ ਮੈਂਡਾ ਕੱਚੜਾ ਜੇਹਾ

ਸੀਨ-ਸਬਕ ਮੈਂਡਾ ਕੱਚੜਾ ਜੇਹਾ,

ਪਕਦਾ ਨਾਹੀਂ ਥੱਕੀਆਂ ਮੈਂ ।

ਹਾਇ ਦੋ ਚਸ਼ਮੀ ਵੇਖਾਂ ਯਾ ਵਤ,

ਵੇਖਾਂ ਤੈਂਡੀਆਂ ਅੱਖੀਆਂ ਮੈਂ ।

ਆ ਰਾਂਝਾ ਗਲ ਲੱਗ ਸੁਆਈਂ,

ਠੱਪ ਕਿਤਾਬਾਂ ਰੱਖੀਆਂ ਮੈਂ ।

ਅਲੀ ਹੈਦਰ ਕਿਤਨਾ ਨੇਹੁੰ ਛੁਪਾਵਾਂ,

ਸਭ ਸਿਆਲਾਂ ਲੱਖੀਆਂ ਮੈਂ ।੧੨।

📝 ਸੋਧ ਲਈ ਭੇਜੋ