ਸੀਨ-ਸਵਾਲ ਜਵਾਬ ਥੀਂ ਸੋਈ ਛੁੱਟੇ

ਸੀਨ-ਸਵਾਲ ਜਵਾਬ ਥੀਂ ਸੋਈ ਛੁੱਟੇ,

ਜਿਹੜੇ ਇਸ਼ਕ ਦੀ ਤੇਗ ਸ਼ਹੀਦ ਹੋਏ

ਜਾ ਕੇ ਫਲ ਪਏ ਨੇ ਫੌਜ ਇਮਾਮਾਂ ਵਾਲੀ,

ਉਹ ਤਾਂ ਇੱਕ ਦੀਦਾਰ ਖਰੀਦ ਹੋਏ

ਆਲਮ ਤੇ ਫਾਜ਼ਿਲ ਸ਼ਾਗਿਰਦ ਉਨਹਾਂ ਦੇ,

ਕੁਝ ਪੀਰ ਤੇ ਕੁਝ ਮੁਰੀਦ ਹੋਏ

ਜਿਨਹਾਂ ਇਸ਼ਕ ਦੀ ਮਰਜ਼ ਲੱਧੀ ਹੈਦਰ,

ਉਹ ਫਰਊਨ ਬਜ਼ੀਦ ਪਲੀਦ ਹੋਏ ।੧੩।

📝 ਸੋਧ ਲਈ ਭੇਜੋ