ਸੀਨ-ਸੀਨੇ ਵਿਚ ਮੁਕਾਮ ਹੈ

ਸੀਨ-ਸੀਨੇ ਵਿਚ ਮੁਕਾਮ ਹੈ ਕੈਂਦਾ,

ਮੁਰਸ਼ਿਦ ਗੱਲ ਸਮਝਾਈ ਹੂ ।

ਏਹੋ ਸਾਹ ਜੋ ਆਵੇ ਜਾਵੇ,

ਹੋਰ ਨਹੀਂ ਸ਼ੈ ਕਾਈ ਹੂ ।

ਇਸਨੂੰ ਇਸਮ ਅਲ ਆਜ਼ਮ ਆਖਣ,

ਏਹੋ ਸਿਰ ਇਲਾਹੀ ਹੂ ।

ਏਹੋ ਮੌਤ ਹਯਾਤੀ ਬਾਹੂ,

ਏਹੋ ਭੇਤ ਇਲਾਹੀ ਹੂ ।

📝 ਸੋਧ ਲਈ ਭੇਜੋ