ਸੀਨ-ਸੇਜ ਉੱਤੇ ਗੁਲ-ਖਾਰ ਚੁਭਣ

ਸੀਨ-ਸੇਜ ਉੱਤੇ ਗੁਲ-ਖਾਰ ਚੁਭਣ,

ਨੈਣੀਂ ਨੀਂਦ ਨਾਹੀ ਉਸ ਯਾਰ ਬਿਨਾਂ ।

ਕੁੱਠੜੇ ਵਾਂਗਰ ਪਈ ਤੜਫਾਂ ਮੈਂ,

ਢੋਲਣ ਦੀ ਤਲਵਾਰ ਬਿਨਾਂ ।

ਦੇਂਹ ਤੇ ਰਾਤ ਨ ਜਾਤਾ ਮੈਂ,

ਉਸ ਜ਼ੁਲਫ਼ ਅਤੇ ਰੁਖ਼ਸਾਰ ਬਿਨਾਂ ।

ਹੈਦਰ ਦਾਰੁਮਦਾਰ ਢੋਲਣ ਤੇ,

ਦਾਰ ਹੋਵੇ ਦੀਦਾਰ ਬਿਨਾਂ ।੧੨।

📝 ਸੋਧ ਲਈ ਭੇਜੋ