ਸੀਨ-ਸੋਹਣਿਆਂ ਦੀ ਕਾਈ ਚਾਲ ਸੋਹਣੀ

ਸੀਨ-ਸੋਹਣਿਆਂ ਦੀ ਕਾਈ ਚਾਲ ਸੋਹਣੀ,

ਕੋਈ ਸਬ੍ਹ ਚਾਲ ਮਰੋੜਦੇ ਨੇ ।

ਘੁੰਨ ਕਰੇਂਦੇ ਛੰਡ ਕਰੇਂਦੇ,

ਚਾਲ ਛਨਾਵਰ ਚੋਰ ਦੇ ਨੇ ।

ਪੱਬ ਛਣਕੇਂਦੇ ਤੇ ਪੈਰ ਮਰੇਂਦੇ,

ਬੰਦਸ਼ ਵਾਂਗ ਲਾਹੌਰ ਦੇ ਨੇ ।

ਹੈਦਰ ਦਿਲ ਦੀ ਦਿੱਲੀ ਲੁਟ ਲਈ,

ਹੁਣ ਨਿੱਤ ਦੀਨੋਂ ਮੋੜਦੇ ਨੇ ।੧੨।

📝 ਸੋਧ ਲਈ ਭੇਜੋ