ਸੀਨੇ ਲਾ ਕੇ ਭੌਰੇ ਦਿਲ ਨੂੰ
ਕੀ ਕੀਤਾ ਸੂ ਖ਼ੌਰੇ ਦਿਲ ਨੂੰ
ਜਦ ਵਿੱਛੜੇ ਸੀ ਤਦ ਸਮਝੇ ਸਾਂ
ਪੈਂਦੇ ਕਿਉਂ ਨੇ ਦੌਰੇ ਦਿਲ ਨੂੰ
ਚੰਨਾ ਖੰਡ ਰਲ਼ਾਉਣੀ ਨਈਂ ਸੀ
ਦੇਣੇ ਸੀ ਜੇ ਮੌਹਰੇ ਦਿਲ ਨੂੰ
ਇੱਥੇ ਕੋਈ ’ਵਾਜ਼ ਨ੍ਹੀ ਸੁਣਦਾ
ਕਿੰਜ ਸਮਝਾਵਾਂ ਬੌਰੇ ਦਿਲ ਨੂੰ
ਲਾ ਬੈਠੇ ਆਂ ਰੋਗ ਵੀ ‘ਸੰਧੂ’
ਦੂਹਰੇ ਤੀਹਰੇ ਚੌਹਰੇ ਦਿਲ ਨੂੰ