ਗ਼ੁਰੂ ਤੇਗ਼ ਬਹਾਦਰ

ਸਿਰਫ ਹਿੰਦ ਦੀ ਹੀ ਨਹੀਂ

ਕੁੱਲ ਆਲਮ ਦੀ ਚਾਦਰ ਸੀ

ਲਿਬਰਟੀ ਦੇ ਬੁੱਤ ਤੋਂ 

ਕਦੀਮੀਂ ਤੇ ਕਿਤੇ ਬੁਲੰਦ

ਮਾਨਵੀ ਹੱਕਾਂ ਦੀ ਮਾਨਵੀ-ਮਸ਼ਾਲ ਦੀ ਮਿਸਾਲ

ਜੋ ਲਟ ਲਟ ਜਗ ਰਹੀ ਹੈ

ਚਾਂਦਨੀ ਚੌਕ ਵਿੱਚ

ਰੁਸ਼ਨਾਉਂਦੀ ਰਹੇਗੀ 

ਵਿਖਾਉਂਦੀ ਰਹੇਗੀ ਰਾਹ 

ਰਹਿੰਦੀ ਦੁਨੀਆ ਤੱਕ

ਮਹਿਫ਼ੂਜ਼ ਰੱਖਣ ਲਈ

ਮਜ਼ਲੂਮ ਲੋਕਾਈ ਦੇ ਮਾਨਵੀ ਹੱਕ। 

ਸੀਸਗੰਜ ਦਾ ਝੂਲਦਾ ਨਿਸ਼ਾਨ ਸਾਹਿਬ

ਮਨੁੱਖੀ ਹੱਕਾਂ ਦੀ ਰਾਖੀ ਦਾ ਅਹਿਦ

ਤਸਦੀਕ ਕਰਨ ਵਾਲਾ

ਪਹਿਲਾ ਆਲਮੀ ਐਲਾਨਨਾਮਾ ਹੈ

ਅਲੋਕਾਰੀ ਐਲਾਨਨਾਮਾ ਜੋ ਲਿਖਿਆ ਗਿਆ

ਕਲਮ ਹੋਏ ਸਿਰ ਦੀ ਕਲਮ ਨਾਲ਼ । 

ਗ਼ੁਰੂ ਤੇਗ਼ ਬਹਾਦਰ ਸਿਰਫ਼

ਤਿਲਕ ਜੰਜੂ ਦਾ ਹੀ ਰਾਖਾ

ਤੇ ਹਿੰਦ ਦੀ ਹੀ ਨਹੀਂ

ਕੁੱਲ ਆਲਮ ਦੀ ਮਾਨਵਤਾ ਚਾਦਰ ਸੀ । 

📝 ਸੋਧ ਲਈ ਭੇਜੋ