ਸਹਿੰਦੀਆਂ ਕਿੰਨਾ ਦੁੱਖ ਔਲਾਦਾਂ ਵਾਸਤੇ
ਤੋਂ ਜਵਾਨੀ, ਤੱਕ ਬੁਢੇਪੇ ਜਰਦੀਆਂ
ਉਮਰਾਂ ਕੱਟਣ ਮਾਵਾਂ ਏਸੇ ਆਸ ਤੇ
ਕਦੋਂ ਔਲਾਦਾਂ ਸੁਖ ਦੇਵਣਗੀਆਂ ਅਸਾਂ ਨੂੰ
ਧੀਆਂ ਪੁੱਤ ਰਜਾਉਣ ਭੁੱਖਾਂ ਮਾਰ ਕੇ
ਪੁੱਤਾਂ ਦੇ ਹੱਥ ਆਉਣ ਤਾਂ ਭੁੱਖੀਆਂ ਮਰਦੀਆਂ
ਮਰਦੀਆਂ ਮਰਦੀਆਂ ਫ਼ੇਰ ਪੁੱਤਾਂ ਦਾ ਸਾਰ ਕੇ
ਪੁੱਤਾਂ ਲੇਖੇ ਲਾਉਣ ਦੁਆਵਾਂ ਸਾਰੀਆਂ
'ਚਾਹਲਾ' ਜਿਹੜੇ ਮੰਨਣ ਰੱਬ ਦੀਆਂ ਥਾਪੀਆਂ
ਪਾਵਣ ਸੁੱਖ ਘਣੇਰੇ ਕੁੱਲ ਜਹਾਨ ਦੇ
ਜਿਨ੍ਹਾਂ ਦੁਖਾਏ ਕੋਮਲ ਹਿਰਦੇ ਪਾਪੀਆਂ
ਕੀਟਾਂ ਵਾਂਙੂੰ ਜੀਵਣ ਮਰਦੇ ਵਿਲਕਦੇ ।